ਵਿਸਾਖੀ ਦਾ ਤਿਉਹਾਰ 13 ਅਪ੍ਰੈਲ 2018

ਵਿਸਾਖੀ ਦਾ ਤਿਉਹਾਰ 

               
ਵਿਸਾਖੀ 13 ਅਪ੍ਰੈਲ ਨੂੰ ਭਾਰਤ ਦੇ ਕੋਨੇ ਕੋਨੇ ਵਿਚ ਮਨਾਇਆ ਜਾਦਾ ਹੈ। ਵਿਸਾਖੀ ਵਾਲਾ ਦਿਨ ਕਿਸਾਨਾ ਲਈ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਦਾ ਹੈ। ਇਸ ਦਿਨ ਲੋਕਾ ਵਿੱਚ ਖੁਸ਼ੀ ਦੇਖਣ ਨੂੰ ਮਿਲਦੀ ਹੈ। ਇਸ ਦਿਨ ਕਿਸਾਨ ਆਪਣੀ ਫਸਲ ਪੱਕ ਜਾਣ ਦੀ ਖੁਸ਼ੀ ਮਨਾਉਦੇ ਹਨ। ਕਿਸਾਨ ਵਿਸਾਖੀ ਕਣਕਾਂ ਦੀ ਵਾਢੀ ਦੀ ਸ਼ੁਰੂਆਤ ਕਰਦੇ ਹਨ। ਇਸ ਦਿਨ ਭਾਰਤ ਦੀਆਂ ਕਈ ਜਗ੍ਹਾਵਾਂ ਤੇ ਮੇਲੇ ਲੱਗਦੇ ਹਨ।ਇਸ ਮੇਲੇ ਦਾ ਆਨੰਦ ਮਾਣਨ ਲਈ ਦੂਰ ਦੁਰਾਡੇ ਤੋਂ ਆਉਦੇ ਹਨ ਅਤੇ ਮੇਲੇ ਦਾ ਆਨੰਦ ਮਾਣਦੇ ਹਨ। ਵਿਸਾਖੀ ਵਾਲਾ ਦਿਨ ਲੋਕਾਂ ਲਈ ਖੁਸ਼ੀ ਦਾ ਸੁਨੇਹਾ ਲੈ ਕੇ ਆਉਦਾ ਹੈ। ਵਿਸਾਖੀ ਵਾਲੇ ਦਿਨ ਲੋਕ ਮੇਲੇ ਵਿੱਚ ਛਮਲੇ ਵਾਲੀਆਂ ਪੱਗਾਂ ਬੰਨ੍ਹ ਕੇ ਆਉਦਾ ਹਨ ਅਤੇ ਰੰਗ ਬਰੰਗੇ ਕੱਪੜੇ ਪਾਉਦੇ ਹਨ।ਇਸ ਦਿਨ ਮੇਲੇ ਵਿੱਚ ਬਾਜਾਰ ਲੱਗੇ ਹੁੰਦੇ ਹਨ। ਕੋਈ ਜਲੇਬੀਆਂ ਕੱਡ ਰਿਹਾ ਹੈ ਤੇ ਕੋਈ ਪਕੌੜੇ ਬਣਾ ਰਿਹਾ ਹੁੰਦਾ ਹੈ। ਵਿਸਾਖੀ ਵਾਲੇ ਦਿਨ ਵਿੱਚ ਕਈ ਜਗ੍ਹਾਵਾਂ ਤੇ ਚੰਡੋਲਾਂ ਲੱਗੀਆ ਹੁੰਦੀਆ ਹਨ। ਜਿਸ ਵਿੱਚ ਬੈਠ ਕੇ ਬੱਚੇ ਝੂਟੇ ਲੈਦੇ ਹਨ ਅਤੇ ਖੁਸ਼ੀ ਮਹਿਸੂਸ ਕਰਦੇ ਹਨ। ਇਸ ਦਿਨ ਮੇਲੇ ਵਿੱਚ ਨਜਾਰਾ ਦੇਖਣ ਵਾਲਾ ਹੁੰਦਾ ਹੈ।